ਮੁੱਖ ਮੰਤਰੀ ਭਗਵੰਤ ਮਾਨ ਦੇ ਪੁਤਲੇ ਨੂੰ ਅੱਗ ਲਾਉਣ ਲਈ ਜਿਵੇਂ ਹੀ ਉਸ 'ਤੇ ਪੈਟਰੋਲ ਪਾਇਆ ਤਾਂ ਇਕ ਸਾਬਕਾ ਫੌਜੀ ਅੱਗ ਦੀ ਲਪੇਟ 'ਚ ਆ ਗਿਆ। ਮਾਮਲਾ ਲੁਧਿਆਣਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਧਰਨਾ ਦੇਣ ਆਏ ਸਾਬਕਾ ਫ਼ੌਜੀਆਂ ਨਾਲ ਜੁੜਿਆ ਹੈ। ਜਿੱਥੇ ਪ੍ਰਦਰਸ਼ਨ ਦੌਰਾਨ ਇਹ ਵੱਡਾ ਹਾਦਸਾ ਹੋਣੋਂ ਟਲ ਗਿਆ। ਪ੍ਰਦਰਸ਼ਨ ਕਰ ਰਹੇ ਫੌਜੀਆਂ ਨੇ ਜਿਵੇਂ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੁਤਲੇ ਨੂੰ ਅੱਗ ਲਗਾਉਣ ਲਈ ਉਸ 'ਤੇ ਪੈਟਰੋਲ ਪਾਇਆ ਤਾਂ ਇਕ ਸਾਬਕਾ ਫੌਜੀ ਅੱਗ ਦੀ ਲਪੇਟ 'ਚ ਆ ਗਿਆ। ਮੌਕੇ 'ਤੇ ਮੌਜੂਦ ਪ੍ਰਦਰਸ਼ਨਕਾਰੀਆਂ ਨੇ ਤੁਰੰਤ ਹੀ ਅੱਗ ਨੂੰ ਬੁਝਾ ਦਿੱਤਾ।